ਡਿਪੋਰਟੀਆਂ ਨੂੰ ਲੈਕੇ ਆਇਆ ਇੱਕ ਹੋਰ ਜਹਾਜ਼
ਜਾਣੋ ਪੰਜਾਬ ਦੇ ਕਿੰਨੇ ਵਿਅਕਤੀ ਸ਼ਾਮਿਲ
#americadeportation #deportees #delhiairport
ਡੋਨਾਲਡ ਟਰੰਪ ਸਰਕਾਰ ਲਗਾਤਾਰ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਰਹੀ ਹੈ | ਪਿੱਛਲੇ ਦਿਨੀਂ America ਵਲੋਂ ਕਰੀਬ 300 Deportees ਨੂੰ ਪਨਾਮਾ ਦੇ ਇੱਕ ਹੋਟਲ 'ਚ ਨਜ਼ਰਬੰਦ ਕੀਤਾ ਗਿਆ ਸੀ | ਜਿਨ੍ਹਾਂ 'ਚੋਂ 12 ਭਾਰਤੀਆਂ ਨੂੰ ਬੀਤੀ ਸ਼ਾਮ ਦਿੱਲੀ ਵਿਖੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਤੁਰਕੀ ਏਅਰਲਾਈਨਜ਼ ਦਾ ਇੱਕ ਜਹਾਜ਼ ਲੈਕੇ ਪਹੁੰਚਿਆ | ਦੱਸ ਦਈਏ ਇਨ੍ਹਾਂ 12 ਭਾਰਤੀਆਂ 'ਚੋਂ 4 ਪੰਜਾਬੀ ਤੇ ਤਿੰਨ-ਤਿੰਨ ਹਰਿਆਣਾ ਤੇ ਉਤਰ ਪ੍ਰਦੇਸ਼ ਨਾਲ ਸੰਬੰਧ ਰੱਖਦੇ ਹਨ ਤੇ ਕਿਹਾ ਜਾ ਰਿਹਾ ਹੈ ਕਿ 1 ਭਾਰਤੀ ਦੀ ਪਛਾਣ ਨਹੀਂ ਹੋ ਸਕੀ ਹੈ | ਦੱਸ ਦਈਏ ਕਿ ਪਿੱਛਲੇ ਦਿਨੀਂ ਵੀ ਅਮਰੀਕਾ ਨੇ ਕਰੀਬ 335 ਭਾਰਤੀਆਂ ਨੂੰ ਦੇਸ਼ ਨਿਕਾਲਾ ਦੇ ਕੇ ਭਾਰਤ ਭੇਜ ਦਿੱਤਾ ਸੀ | ਹੁਣ ਅਮਰੀਕਾ ਦਾ ਕੋਸਟ ਰਿਕਾ ਤੇ ਪਨਾਮਾ ਨਾਲ ਸਮਝੌਤਾ ਹੋ ਗਿਆ ਹੈ ਕਿ ਇਹ ਦੋਵੇਂ ਦੇਸ਼ Deportees ਤੇ America ਵਿਚਾਲੇ ਪੁਲ ਵਜੋਂ ਕੰਮ ਕਰੇਗਾ | ਇਸ ਕਰਕੇ ਹੀ 300 ਦੇ ਕਰੀਬ ਡਿਪੋਰਟ ਕੀਤੇ ਗਏ ਪ੍ਰਵਾਸੀਆਂ ਨੂੰ ਪਨਾਮਾ ਦੇ ਇੱਕ ਹੋਟਲ 'ਚ ਨਜ਼ਰ ਬੰਦ ਕੀਤਾ ਗਿਆ ਸੀ | ਜਿਨ੍ਹਾਂ 'ਚੋਂ 12 ਭਾਰਤੀਆਂ ਨੂੰ ਬੀਤੀ ਸ਼ਾਮ ਤੁਰਕੀ ਏਅਰਲਾਈਨਜ਼ ਦਾ ਜਹਾਜ਼ ਲੈਕੇ ਭਾਰਤ ਪਹੁੰਚਿਆ |
#DeportedFlights #PunjabDeportations #PunjabImmigrants #DeportedFromAbroad #ImmigrationIssues #PunjabNews #DeportationUpdate #PunjabCitizens #InternationalDeportations #PunjabiCommunity #americadeportation #deportees #delhiairport #latestnews #trendingnews #updatenews #newspunjab #punjabnews #oneindiapunjabi
~PR.182~